ਜਨਤਕ ਲਾਇਬ੍ਰੇਰੀਆਂ ਜਾਣਕਾਰੀ ਤੱਕ ਪਹੁੰਚ ਦੁਆਰਾ ਵਿਕਾਸ ਦਾ ਸਮਰਥਨ ਕਰਦੀਆਂ ਹਨ
Loading...
Date
Journal Title
Journal ISSN
Volume Title
Publisher
International Federation of Library Associations and Institutions (IFLA)
Abstract
ਜਨਤਕ ਲਾਇਬ੍ਰੇਰੀਆਂ ਦਾ ਮੁੱਖ ਟੀਚਾ ਹਰ ਉਮਰ, ਨਸਲ, ਲਿੰਗ, ਧਰਮ, ਕੌਮੀਅਤ, ਭਾਸ਼ਾ ਦੇ ਲੋਕਾਂ ਨੂੰ ਸਮਾਨਤਾ ਦੇ ਆਧਾਰ ਤੇ ਸੇਵਾਵਾਂ ਪ੍ਰਦਾਨ ਕਰਨਾ ਹੁੰਦਾ ਹੈ | ਇਹ ਬਿਆਨ ਵਿਕਾਸ ਦੇ ਸਮਰਥਨ ਵਿੱਚ ਜਨਤਕ ਲਾਇਬ੍ਰੇਰੀਆਂ ਦੀ ਜ਼ਰੂਰੀ ਭੂਮਿਕਾ ਉੱਤੇ ਪ੍ਰਕਾਸ਼ ਪਾਉਂਦਾ ਹੈ | ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਜਨਤਕ ਲਾਇਬ੍ਰੇਰੀਆਂ ਲੋਕਾਂ ਦੀ ਸਾਖਰਤਾ, ਭਾਸ਼ਾ ਦੀ ਯੋਗਤਾ, ਤਕਨਾਲੋਜੀ ਦੀ ਵਰਤੋਂ ਅਤੇ ਜਾਣਕਾਰੀ ਤੱਕ ਪਹੁੰਚ ਦੁਆਰਾ ਲੋੜੀਂਦੇ ਹੁਨਰ ਅਤੇ ਵਿਕਾਸ ਵਿੱਚ ਮਦਦ ਕਰਦੀਆਂ ਹਨ| ਇਸ ਵਿੱਚ ਜਨਤਕ ਲਾਇਬ੍ਰੇਰੀਆਂ ਦੁਆਰਾ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਫਾਇਦੇ ਲਈ ਸੰਭਾਲ ਕੇ ਰੱਖਣ ਲਈ ਕੀਤੇ ਯਤਨਾਂ ਨੂੰ ਦਰਸਾਇਆ ਗਿਆ ਹੈ | ਇਹ ਬਿਆਨ ਜਨਤਕ ਲਾਇਬ੍ਰੇਰੀਆਂ ਦੁਆਰਾ ਰਚਨਾਤਮਕਤਾ ਦੇ ਨਵੇਂ ਰੂਪਾਂ ਨੂੰ ਪ੍ਰਯੋਗ ਕਰ ਕੇ ਮਜ਼ਬੂਤ ਬੁਨਿਆਦ ਪ੍ਰਦਾਨ ਕਰਨ ਦੇ ਤਰੀਕਿਆਂ ਨੂੰ ਪੇਸ਼ ਕਰਦਾ ਹੈ | ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਿਫਾਰਸ਼ਾਂ ਵੀ ਦਿੱਤੀਆਂ ਗਈਆਂ ਹਨ |